1. ਅਨ-ਸ਼ੀਲਡਿਡ ਟਵਿਸਟਿਡ ਪੇਅਰ - ਇਸ ਵਿੱਚ ਤਾਂਬੇ ਦੀਆਂ ਦੋ ਰੋਧਕ ਤਾਰਾਂ ਨੂੰ ਆਪਸ ਵਿੱਚ ਲਪੇਟਿਆ ਹੁੰਦਾ ਹੈ ਜਿਸ ਵਿੱਚੋਂ ਇੱਕ ਸੰਕੇਤ ਭੇਜਣ ਅਤੇ ਦੂਸਰੀ ਸੰਕੇਤ ਪ੍ਰਾਪਤ ਕਰਦੀ ਹੈ। ਇਹ ਤਾਰਾਂ ਲਗਭਗ 100 ਮੀਟਰ ਤੋਂ ਘੱਟ ਸੰਚਾਰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਦੀਆਂ 4 ਸ਼੍ਰੇਣੀਆਂ (1, 2, 3 ਅਤੇ 5) ਵਿੱਚੋਂ ਸ਼੍ਰੇਣੀ 5 ਦੀ ਵਰਤੋਂ 100 Mbps ਦੇ ਡਾਟਾ ਟ੍ਰਾਂਸਫਰ ਰੇਟ ਲਈ ਕੀਤੀ ਜਾਂਦੀ ਹੈ।
ਚਿੱਤਰ:- ਅਨ-ਸ਼ੀਲਡਿਡ ਟਵਿਸਟਿਡ ਪੇਅਰ
2. ਕੋਐਕਸੀਅਲ ਕੇਬਲ - ਇਸ ਕੇਵਲ ਦੇ ਕੇਂਦਰ ਵਿੱਚ ਤਾਂਬੇ ਦੀ ਤਾਰ ਹੁੰਦੀ ਹੈ, ਜਿਸ ਉੱਪਰ ਪੀ.ਵੀ.ਸੀ. (ਪੋਲੀਵਿਨਾਈਲ ਕਲੋਰਾਈਡ) ਨਾਮ ਦੇ ਰੋਧਕ ਦਾ ਕਵਰ ਚੜ੍ਹਿਆ ਹੁੰਦਾ ਹੈ ਅਤੇ ਇਸ ਉੱਪਰ ਧਾਤ ਦੀ ਜਾਲੀ ਵਾਲੀ ਸਲੀਵ ਚੜ੍ਹੀ ਹੁੰਦੀ ਹੈ। ਇਸ ਸਲੀਵ ਦੇ ਉੱਤੇ ਫਿਰ ਮੋਟਾ ਪੀ.ਵੀ.ਸੀ. ਚੜਿ੍ਹਆ ਹੁੰਦਾ ਹੈ। ਇਸ ਕੇਵਲ ਦੀ ਡਾਟਾ ਸੰਚਾਰ ਕਰਵਾਉਣ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ ਅਤੇ ਇਸ ਨੂੰ ਲੰਬੀ ਦੂਰੀ ਦੇ ਸੰਚਾਰ ਲਈ ਵਰਤਿਆ ਜਾਂਦਾ ਹੈ।
ਚਿੱਤਰ:- ਕੋਐਕਸੀਅਲ ਕੇਬਲ
3. ਆਪਟੀਕਲ ਫਾਈਬਰ - ਇਸ ਵਿੱਚ ਸ਼ੀਸ਼ੇ ਦੇ ਬਹੁਤ ਹੀ ਪਤਲੇ ਰੇਸ਼ੇ ਹੁੰਦੇ ਹਨ, ਜਿਨ੍ਹਾਂ ਵਿੱਚ ਸੂਚਨਾ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿਚ ਸੰਚਾਰ ਕਰਦੀ ਹੈ।ਇਸ ਦੇ ਵਿਚਕਾਰ ਸ਼ੀਸ਼ੇ ਦੇ ਬਾਰੀਕ ਰੇਸ਼ੇ ਨੂੰ ਕੋਰ ਕਿਹਾ ਜਾਂਦਾ ਹੈ ਅਤੇ ਇਸ ਉਪਰ ਸੁਰੱਖਇਆ ਲਈ ਪਲਾਸਟਿਕ ਦੀ ਜੈਕਟ ਚੜ੍ਹੀ ਹੁੰਦੀ ਹੈ।ਸੈਂਡਰ ਦੁਆਰਾ ਭੇਜੇ ਸੰਕੇਤ ਨੂੰ ਪਹਿਲਾਂ ਬਿਜਲੀ ਸੰਕੇਤ ਤੋਂ ਪ੍ਰਕਾਸ਼ ਸੰਕੇਤ ਵਿੱਚ ਬਦਲਿਆ ਜਾਂਦਾ ਹੈ ਤੇ ਫਿਰ ਇਸ ਦਾ ਸੰਚਾਰ ਕੋਰ ਰਾਹੀਂ ਕਰਵਾਇਆ ਜਾਂਦਾ ਹੈ। ਇਸ ਕੰਮ ਲਈ ਪੂਰਨ ਅੰਦਰੂਨੀ ਪਰਾਵਰਤਨ ਦਾ ਸਿਧਾਂਤ ਵਰਤਿਆ ਜਾਂਦਾ ਹੈ। ਰਸੀਵਰ ਵਾਲੇ ਸਿਰੇ ਤੇ ਪ੍ਰਕਾਰ ਸੰਕੇਤ ਨੂੰ ਮੁੜ ਬਿਜਲੀ ਸੰਕੇਤ ਵਿੱਚ ਬਦਲ ਲਿਆ ਜਾਂਦਾ ਹੈ।
ਚਿੱਤਰ:- ਆਪਟੀਕਲ ਫਾਈਬਰ ਕੇਬਲ (ਕਰਾਸ ਸੈਕਸ਼ਨ)
4. ਮਾਇਕ੍ਰੋਵੇਵ - ਇਸ ਸਿਸਟਮ ਵਿੱਚ ਬਹੁਤ ਹੀ ਉੱਚ ਫ੍ਰੀਕੁਐਂਸੀ (3 ਤੋਂ 10 GHz) ਵਾਲੀਆਂ ਰੇਡੀਓ ਤਰੰਗਾਂ ਵਰਤੀਆਂ ਜਾਂਦੀਆਂ ਹਨ, ਜਿਸ ਕਰਕੇ ਇਸ ਦੀ ਬੈਂਡ ਵਿਡਥ ਵੱਧ ਜਾਂਦੀ ਹੈ ਪਰ ਇਹ ਤਰੰਗਾਂ ਨਾ ਮੁੜ ਸਕਦੀਆਂ ਹਨ ਅਤੇ ਨਾ ਕਿਸੇ ਰੁਕਾਵਟ ਨੂੰ ਪਾਰ ਕਰ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸੈਂਡਰ ਅਤੇ ਰਸੀਵਰ ਇੱਕ ਰੇਖਾ ਵਿੱਚ ਹੋਣ। ਜੇਕਰ ਅਜਿਹਾ ਨਹੀਂ ਹੋਵੇ ਤਾਂ ਰਪੀਟਰਾਂ ਦੀ ਲੋੜ ਪੈਂਦੀ ਹੈ ਅਤੇ ਸਿਸਟਮ ਦੀ ਕੀਮਤ ਵੱਧ ਜਾਂਦੀ ਹੈ।
5. ਸੈਟੇਲਾਈਟ - ਇਸ ਸਿਸਟਮ ਵਿੱਚ ਸੰਚਾਰ ਸੈਟੇਲਾਈਟ ਰਾਹੀਂ ਕਰਵਾਇਆ ਜਾਂਦਾ ਹੈ। ਸੈਟੇਲਾਈਟ ਨੂੰ ਧਰਤੀ ਤੋਂ 36000 ਕਿਲੋਮੀਟਰ ਦੀ ਦੂਰੀ ਤੇ ਸੈਟੇਲਾਈਟ ਜਿਓਸਟੇਸ਼ਨਰੀ ਆਰਬਿਟ ਤੇ ਸਥਾਪਿਤ ਕੀਤਾ ਜਾਂਦਾ ਹੈ, ਜਿਸ ਦੀ ਰਫ਼ਤਾਰ ਧਰਤੀ ਦੇ ਘੁੰਮਣ ਦੀ ਰਫ਼ਤਾਰ ਦੇ ਬਰਾਬਰ ਹੁੰਦੀ ਹੈ।ਇਥੇ ਸੰਚਾਰ ਅਪ-ਲਿੰਕ ਅਤੇ ਡਾਊਨ ਲਿੰਕ ਰਾਹੀਂ ਵੱਖ-ਵੱਖ ਫ੍ਰੀਕੁਐਂਸੀ ਤੇ ਹੁੰਦਾ ਹੈ, ਜਿਸ ਕਾਰਨ ਇਹ ਆਪਸ ਵਿੱਚ ਨਹੀਂ ਉਲਝਦੇ। ਅਪ-ਲਿੰਕ ਵਿੱਚ ਕਮਜ਼ੋਰ ਫ੍ਰੀਕੁਐਂਸੀ ਵਿੱਚ ਡਾਟਾ ਸੈਟੇਲਾਈਟ ਵਲ ਭੇਜਿਆ ਜਾਂਦਾ ਹੈ ਅਤੇ ਡਾਊਨ ਲਿੰਕ ਵਿੱਚ ਸ਼ਕਤੀਸ਼ਾਲੀ ਫ੍ਰੀਕੁਐਂਸੀ ਵਿੱਚ ਡਾਟੇ ਨੂੰ ਸੈਟੇਲਾਈਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
ਚਿੱਤਰ:- ਸੈਟੇਲਾਈਟ